Song : Teri daya batheri e (ਤੇਰੀ ਦਯਾ ਬਥੇਰੀ ਏ)
Song : Teri daya batheri e (ਤੇਰੀ ਦਯਾ ਬਥੇਰੀ ਏ)
# ਇਹਨਾਂ ਸਾਹਾਂ ਨੂੰ ਚਲਾਉਂਦਾ ਏ,
ਮੇਰੇ ਸਾਰੇ ਦਰਦ ਵਡਾਉਂਦਾ ਏ,
ਜਦ ਕਦੀ ਵੀ ਦਿਲ ਏ ਦੁੱਖਦਾ ਤੂੰ ਸੁਣਦਾ ਮੇਰੀ ਏ,
ਤੇਰੀ ਦਯਾ ਬਥੇਰੀ ਏ.....
1. ਜਦੋਂ ਲਗਦਾ ਏ ਟੁੱਟ ਜਾਣਾ ਮੈਂ,
ਇਹਨਾਂ ਦਰਦਾਂ ਵਿੱਚ ਮੁੱਕ ਜਾਣਾ ਮੈਂ,
ਤੂੰ ਆ ਜਾਂਦਾ ਏ ਕੋਲ ਮੇਰੇ ਨਾ ਲਾਉਂਦਾ ਦੇਰੀ ਏ,
ਤੇਰੀ ਦਯਾ ਬਥੇਰੀ ਏ.....
2. ਜਦ ਦਿਲ ਮੇਰਾ ਬੇਚੈਨ ਹੋਵੇ,
ਤੇ ਫਿਕਰਾਂ ਵਿੱਚ ਮੇਰੀ ਜਾਣ ਰੋਵੇ,
ਤੂੰ ਪੂੰਜਦਾ ਮੇਰੀਆਂ ਅੱਖੀਆਂ ਨੂੰ, ਬਾਹ ਫੜਦਾ ਮੇਰੀ ਏ,
ਤੇਰੀ ਦਯਾ ਬਥੇਰੀ ਏ.....
3. ਜਦੋਂ ਤੇਰੇ ਆਸਰੇ ਟਿੱਕਦਾ ਹਾਂ,
ਮੈਂ ਹਾਰੀਆਂ ਬਾਜ਼ੀਆਂ ਜਿੱਤਦਾ ਹਾਂ,
ਤੂੰ ਮੰਗਣੋਂ ਪਹਿਲਾਂ ਦੇ ਦਿੰਦਾ ਏ, ਆਦਤ ਤੇਰੀ ਏ,
ਤੇਰੀ ਦਯਾ ਬਥੇਰੀ ਏ.....
.
Comments
Post a Comment